Last reviewed 1 Oct 2026 · 7 min read
ਮੁਹਾਵਰਾ ਤੇ ਅਖਾਣ
ਮੁਹਾਵਰਾ
ਮੁਹਾਵਰਾ ਉਹ ਵਾਕੰਸ਼ ਹੈ ਜੋ ਆਪਣੇ ਸਾਧਾਰਨ (ਸ਼ਬਦੀ) ਅਰਥ ਨੂੰ ਛੱਡ ਕੇ ਕੋਈ ਵਿਸ਼ੇਸ਼ ਅਰਥ ਪ੍ਰਗਟ ਕਰਦਾ ਹੈ। ਇਹ ਵਾਕ ਦਾ ਅੰਗ ਹੁੰਦਾ ਹੈ, ਪੂਰਾ ਵਾਕ ਨਹੀਂ ਹੁੰਦਾ। ਕਿਰਿਆ ਦਾ ਰੂਪ ਕਾਲ, ਲਿੰਗ, ਵਚਨ ਅਨੁਸਾਰ ਬਦਲਦਾ ਹੈ।
ਉਦਾਹਰਨ: ਅੱਖਾਂ ਵਿੱਚ ਘੱਟਾ ਪਾਉਣਾ = ਧੋਖਾ ਦੇਣਾ।
ਅਖਾਣ (ਕਹਾਵਤ)
ਅਖਾਣ ਉਹ ਪੂਰਾ ਵਾਕ ਹੈ ਜੋ ਲੋਕ-ਅਨੁਭਵ, ਨੀਤੀ ਜਾਂ ਵਿਅੰਗ ਨੂੰ ਸੰਖੇਪ ਵਿੱਚ ਪ੍ਰਗਟ ਕਰਦਾ ਹੈ। ਇਸ ਦਾ ਰੂਪ ਨਹੀਂ ਬਦਲਦਾ।
ਉਦਾਹਰਨ: ਨਾ ਨੌ ਮਣ ਤੇਲ ਹੋਵੇਗਾ ਨਾ ਰਾਧਾ ਨੱਚੇਗੀ = ਅਸੰਭਵ ਸ਼ਰਤ ਰੱਖ ਕੇ ਕੰਮ ਟਾਲਣਾ।
ਮੁਹਾਵਰੇ ਤੇ ਅਖਾਣ ਵਿੱਚ ਅੰਤਰ
| ਆਧਾਰ | ਮੁਹਾਵਰਾ | ਅਖਾਣ |
|---|---|---|
| ਸਰੂਪ | ਵਾਕੰਸ਼ | ਪੂਰਾ ਵਾਕ |
| ਵਰਤੋਂ | ਵਾਕ ਦੇ ਅੰਦਰ | ਸੁਤੰਤਰ ਜਾਂ ਹਵਾਲੇ ਵਜੋਂ |
| ਰੂਪ | ਕਾਲ-ਲਿੰਗ-ਵਚਨ ਅਨੁਸਾਰ ਬਦਲਦਾ ਹੈ | ਨਹੀਂ ਬਦਲਦਾ |
| ਅਰਥ | ਲਾਖਣਿਕ (ਵਿਸ਼ੇਸ਼) | ਅਨੁਭਵ ਦੀ ਸਿੱਖਿਆ |
ਪ੍ਰਸਿੱਧ ਮੁਹਾਵਰੇ (ਅਰਥ ਸਹਿਤ)
| ਮੁਹਾਵਰਾ | ਅਰਥ |
|---|---|
| ਅੱਖਾਂ ਖੁੱਲ੍ਹਣਾ | ਅਸਲੀਅਤ ਸਮਝ ਆਉਣਾ |
| ਅੱਖਾਂ ਵਿੱਚ ਘੱਟਾ ਪਾਉਣਾ | ਧੋਖਾ ਦੇਣਾ |
| ਅੱਖਾਂ ਦਾ ਤਾਰਾ | ਬਹੁਤ ਪਿਆਰਾ |
| ਅੱਖਾਂ ਚੁਰਾਉਣਾ | ਸਾਹਮਣਾ ਕਰਨ ਤੋਂ ਬਚਣਾ |
| ਅੱਖਾਂ ਵਿਖਾਉਣਾ | ਗੁੱਸਾ ਕਰਨਾ |
| ਕੰਨ ਭਰਨਾ | ਚੁਗ਼ਲੀ ਕਰਨਾ |
| ਕੰਨ ਖੜ੍ਹੇ ਹੋਣਾ | ਸਾਵਧਾਨ ਹੋ ਜਾਣਾ |
| ਨੱਕ ਵੱਢਿਆ ਜਾਣਾ | ਬੇਇੱਜ਼ਤੀ ਹੋਣਾ |
| ਨੱਕ ਵਿੱਚ ਦਮ ਕਰਨਾ | ਬਹੁਤ ਤੰਗ ਕਰਨਾ |
| ਮੂੰਹ ਵਿੱਚ ਪਾਣੀ ਆਉਣਾ | ਲਾਲਚ ਹੋਣਾ |
| ਮੂੰਹ ਦੀ ਖਾਣੀ | ਹਾਰ ਜਾਣਾ |
| ਮੂੰਹ ਤੋੜ ਜਵਾਬ ਦੇਣਾ | ਕਰਾਰਾ ਉੱਤਰ ਦੇਣਾ |
| ਹੱਥ ਮਲਣਾ | ਪਛਤਾਉਣਾ |
| ਹੱਥ ਖੜ੍ਹੇ ਕਰਨਾ | ਹਾਰ ਮੰਨ ਲੈਣਾ |
| ਹੱਥ ਵਟਾਉਣਾ | ਮਦਦ ਕਰਨਾ |
| ਹੱਥ ਧੋ ਬੈਠਣਾ | ਗੁਆ ਲੈਣਾ |
| ਪੈਰਾਂ ਹੇਠੋਂ ਜ਼ਮੀਨ ਖਿਸਕਣਾ | ਹੋਸ਼ ਉੱਡ ਜਾਣਾ |
| ਸਿਰ ਚੜ੍ਹਾਉਣਾ | ਲਾਡ-ਪਿਆਰ ਨਾਲ ਵਿਗਾੜਨਾ |
| ਸਿਰ ਉੱਤੇ ਸਵਾਰ ਹੋਣਾ | ਬਹੁਤ ਤੰਗ ਕਰਨਾ |
| ਦਿਲ ਬਾਗ਼-ਬਾਗ਼ ਹੋਣਾ | ਬਹੁਤ ਖ਼ੁਸ਼ ਹੋਣਾ |
| ਦਿਲ ਟੁੱਟਣਾ | ਨਿਰਾਸ਼ ਹੋ ਜਾਣਾ |
| ਦਿਲ ਜਿੱਤਣਾ | ਮਨ ਮੋਹ ਲੈਣਾ |
| ਕਾਲਜਾ ਠਰਨਾ | ਸ਼ਾਂਤੀ ਮਿਲਣਾ |
| ਛਾਤੀ ਉੱਤੇ ਸੱਪ ਲੋਟਣਾ | ਈਰਖਾ ਹੋਣਾ |
| ਦੰਦ ਖੱਟੇ ਕਰਨਾ | ਹਰਾ ਦੇਣਾ |
| ਦੰਦਾਂ ਹੇਠ ਉਂਗਲ ਦਬਾਉਣਾ | ਹੈਰਾਨ ਹੋਣਾ |
| ਉਂਗਲ ਉਠਾਉਣਾ | ਦੋਸ਼ ਕੱਢਣਾ |
| ਪਿੱਠ ਠੋਕਣਾ | ਸ਼ਾਬਾਸ਼ ਦੇਣਾ |
| ਪਿੱਠ ਵਿਖਾਉਣਾ | ਭੱਜ ਜਾਣਾ |
| ਕੰਨ ਉੱਤੇ ਜੂੰ ਨਾ ਸਰਕਣਾ | ਕੋਈ ਅਸਰ ਨਾ ਹੋਣਾ |
| ਗਲ਼ ਪੈਣਾ | ਝਗੜਾ ਕਰਨਾ |
| ਇੱਟ ਨਾਲ ਇੱਟ ਖੜਕਾਉਣਾ | ਤਬਾਹ ਕਰ ਦੇਣਾ |
| ਉੱਲੂ ਬਣਾਉਣਾ | ਮੂਰਖ ਬਣਾਉਣਾ |
| ਉੱਲੂ ਸਿੱਧਾ ਕਰਨਾ | ਆਪਣਾ ਮਤਲਬ ਕੱਢਣਾ |
| ਆਪਣੇ ਮੂੰਹ ਮੀਆਂ ਮਿੱਠੂ ਬਣਨਾ | ਆਪਣੀ ਵਡਿਆਈ ਆਪ ਕਰਨਾ |
| ਅੰਗੂਠਾ ਵਿਖਾਉਣਾ | ਸਾਫ਼ ਇਨਕਾਰ ਕਰਨਾ |
| ਅੰਨ੍ਹੇ ਦੀ ਡੰਗੋਰੀ | ਇੱਕੋ ਇੱਕ ਸਹਾਰਾ |
| ਆਸਮਾਨ ਸਿਰ ਉੱਤੇ ਚੁੱਕਣਾ | ਬਹੁਤ ਰੌਲਾ ਪਾਉਣਾ |
| ਆਪਣੀ ਖਿਚੜੀ ਵੱਖਰੀ ਪਕਾਉਣਾ | ਸਭ ਤੋਂ ਵੱਖ ਹੋ ਕੇ ਚੱਲਣਾ |
| ਊਠ ਦੇ ਮੂੰਹ ਵਿੱਚ ਜ਼ੀਰਾ | ਲੋੜ ਨਾਲੋਂ ਬਹੁਤ ਥੋੜ੍ਹਾ |
| ਕਮਰ ਕੱਸਣਾ | ਤਿਆਰ ਹੋ ਜਾਣਾ |
| ਕੌਡੀ-ਕੌਡੀ ਨੂੰ ਮੁਥਾਜ ਹੋਣਾ | ਬਹੁਤ ਗ਼ਰੀਬ ਹੋਣਾ |
| ਖ਼ੂਨ-ਪਸੀਨਾ ਇੱਕ ਕਰਨਾ | ਸਖ਼ਤ ਮਿਹਨਤ ਕਰਨਾ |
| ਗੰਗਾ ਨਹਾਉਣਾ | ਕੰਮ ਪੂਰਾ ਹੋ ਜਾਣ ਉੱਤੇ ਚਿੰਤਾ ਮੁਕਤ ਹੋਣਾ |
| ਘਿਓ ਦੇ ਦੀਵੇ ਬਾਲਣਾ | ਬਹੁਤ ਖ਼ੁਸ਼ੀ ਮਨਾਉਣਾ |
| ਚਾਰ ਚੰਨ ਲਾਉਣਾ | ਸ਼ੋਭਾ ਵਧਾਉਣਾ |
| ਚੁੱਲ੍ਹੇ ਠੰਢੇ ਹੋਣਾ | ਗ਼ਰੀਬੀ ਆ ਜਾਣਾ |
| ਜਾਨ ਹਥੇਲੀ ਉੱਤੇ ਰੱਖਣਾ | ਜਾਨ ਜੋਖਮ ਵਿੱਚ ਪਾਉਣਾ |
| ਜ਼ਖ਼ਮਾਂ ਉੱਤੇ ਲੂਣ ਛਿੜਕਣਾ | ਦੁਖੀ ਨੂੰ ਹੋਰ ਦੁਖੀ ਕਰਨਾ |
| ਡੀਂਗ ਮਾਰਨਾ | ਵਧਾ-ਚੜ੍ਹਾ ਕੇ ਬੋਲਣਾ |
| ਤਿਲ ਦਾ ਤਾੜ ਬਣਾਉਣਾ | ਛੋਟੀ ਗੱਲ ਨੂੰ ਵੱਡਾ ਕਰਨਾ |
| ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ | ਸਹੀ ਨਿਆਂ ਕਰਨਾ |
| ਦਾਲ ਵਿੱਚ ਕੁਝ ਕਾਲਾ ਹੋਣਾ | ਸ਼ੱਕ ਵਾਲੀ ਗੱਲ ਹੋਣਾ |
| ਨੌ ਦੋ ਗਿਆਰਾਂ ਹੋਣਾ | ਭੱਜ ਜਾਣਾ |
| ਪਾਪੜ ਵੇਲਣਾ | ਬਹੁਤ ਮਿਹਨਤ ਕਰਨੀ |
| ਪਾਣੀ ਪਾਣੀ ਹੋਣਾ | ਸ਼ਰਮਿੰਦਾ ਹੋਣਾ |
| ਫੁੱਲਿਆ ਨਾ ਸਮਾਉਣਾ | ਬਹੁਤ ਖ਼ੁਸ਼ ਹੋਣਾ |
| ਬਾਲ-ਬਾਲ ਬਚਣਾ | ਮੁਸ਼ਕਿਲ ਨਾਲ ਬਚਣਾ |
| ਬੀੜਾ ਚੁੱਕਣਾ | ਜ਼ਿੰਮੇਵਾਰੀ ਲੈਣੀ |
| ਭਿੱਜੀ ਬਿੱਲੀ ਬਣਨਾ | ਡਰ ਕੇ ਚੁੱਪ ਹੋ ਜਾਣਾ |
| ਮੱਖੀਆਂ ਮਾਰਨਾ | ਵਿਹਲੇ ਰਹਿਣਾ |
| ਰੰਗ ਵਿੱਚ ਭੰਗ ਪੈਣਾ | ਖ਼ੁਸ਼ੀ ਵਿੱਚ ਵਿਘਨ ਪੈਣਾ |
| ਸਿਰ ਧੜ ਦੀ ਬਾਜ਼ੀ ਲਾਉਣਾ | ਜਾਨ ਦੀ ਪ੍ਰਵਾਹ ਨਾ ਕਰਨੀ |
| ਸੋਨੇ ਉੱਤੇ ਸੁਹਾਗਾ | ਚੰਗੇ ਉੱਤੇ ਹੋਰ ਚੰਗਾ |
| ਹਵਾ ਨਾਲ ਗੱਲਾਂ ਕਰਨਾ | ਬਹੁਤ ਤੇਜ਼ ਚੱਲਣਾ |
| ਹਵਾਈ ਕਿਲ੍ਹੇ ਬਣਾਉਣਾ | ਕਲਪਨਾ ਵਿੱਚ ਰਹਿਣਾ |
| ਹਥਿਆਰ ਸੁੱਟ ਦੇਣਾ | ਹਾਰ ਮੰਨ ਲੈਣਾ |